Followers

Saturday, April 30, 2022

ਪਿੰਡ ਹਠੂਰ ਦੀ ਸੰਗਤ ਨੇ ਮੁਸਲਿਮ ਵੀਰਾਂ ਦਾ ਰੋਜਾ ਖੁਲਵਾਇਆ

 ਮੁਸਲਮਾਨ ਭਾਈਚਾਰੇ ਵਿੱਚ ਰੋਜੇ ਦੇ ਦਿਨਾ ਨੂੰ ਪਾਕ ਤੇ ਪਵਿੱਤਰ ਮੰਨਿਆ ਗਿਆ ਹੈ, ਏਹਨਾ ਦਿਨਾਂ ਵਿਚ ਖਾਣ ਪੀਣ ਨੂੰ ਇਕ ਨਿਸਚਿਤ ਸਮੇ ਲਈ ਸਮਾਂਵੱਧ ਕੀਤਾ ਜਾਂਦਾ ਹੈ। ਅਤੇ ਜਿਆਦਾ ਸਮਾ ਅੱਲਾ ਦੀ ਇਬਾਦਤ ਕਰਦਿਆ ਗੁਜਰਦਾ ਹੈ।ਪਿੰਡ ਹਠੂਰ ਦੇ ਨਗਰ ਨਿਵਾਸੀ਼ ਵੀ ਕਾਫੀ ਸਮੇ ਤੋ ਇਸ ਪਾਕ ਪਵਿੱਤਰ ਤਿਉਹਾਰ ਵਿਚ ਸ਼ਰੀਕ ਹੋਣ ਯਤਨਸ਼ੀਲ ਸੀ, ਤੇ ਅੱਜ ਉਹ ਸਮਾਂ ਆ ਗਿਆ, ਜਦੋ ਨਗਰ ਨਿਵਾਸੀ ਨੇ ਇਕੱਠੇ ਹੋਕੇ ਪਿੰਡ ਦੀ ਮਸਜਿਦ ਵਿਚ ਜਾਣ ਲਈ ਚਾਲੇ ਪਾਏ, ਰਸਮ ਅਨੁਸਾਰ ਆਪਣੇ ਨਾਲ ਫਲ ਫਰੂਟ ਅਤੇ ਜੂਸ ਲੇਕੇ ਗਏ, ਜਾਂਦਿਆ ਨੂੰ ਦਸਤਰਖਾਨ ਵਿਸ਼ਿਆ ਹੋਇਆ ਸੀ।ਸਾਰੇ ਨੂੰ ਬਿਠਾਇਆ ਗਿਆ। ਅੱਲਾ ਦੀ ਇਬਾਦਤ ਕਰਦਿਆ ਇਕ ਨਿਸਚਿਤ ਸਮੇ ਤੇ ਨਗਰ ਨਵਾਸੀਆਂ ਨੇ ਮੁਸਲਿਮ ਵੀਰਾਂ ਦਾ ਰੋਜਾ ਖੁਲਵਾਇਆ। ਅਤੇ ਸਾਰਿਆ ਨੇ ਇਕੱਠੇ ਬੈਠਕੇ ਫਲ ਫਰੂਟ ਦਾ ਅਨੰਦ ਮਾਣਿਆ।







Saturday, April 16, 2022

CM ਭਗਵੰਤ ਮਾਨ ਨੇ ਕੀਤਾ ਐਲਾਨ ਪੰਜਾਬ ਦੇ ਹਰ ਘਰ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਮਿਲੇਗੀ ! ਆਪ ਟੀਮ ਹਠੂਰ ਦੇ ਵਲੰਟੀਅਰਾਂ ਨੇ CM ਦੇ ਫੈਸਲੇ ਦਾ ਕੀਤਾ ਸਵਾਗਤ ਖੁਸ਼ੀ ਵਿੱਚ ਵੰਡੇ ਲੱਡੂ

 ਸਾਰੇ ਪੰਜਾਬੀਆਂ ਨੂੰ ਵਧਾਈਆਂ!

CM ਭਗਵੰਤ ਮਾਨ ਨੇ ਕੀਤਾ ਐਲਾਨ ਪੰਜਾਬ ਦੇ ਹਰ ਘਰ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਮਿਲੇਗੀ

ਇੱਕ ਜੁਲਾਈ ਤੋਂ ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਮਿਲੇਗੀ।
ਅਸੀਂ ਆਪਣੀ ਦਿੱਤੀ ਹੋਈ ਗਰੰਟੀ ਪੂਰੀ ਕਰਦੇ ਹਾਂ। ਪੰਜਾਬ ਦੀ ਜਨਤਾ ਨੂੰ ਦਿੱਤੀਆਂ ਹੋਈਆਂ ਗਾਰੰਟੀਆਂ ਵੀ ਅਸੀਂ ਇੱਕ-ਇੱਕ ਕਰ ਕੇ ਪੂਰੀਆਂ ਕਰਾਂਗੇ।
ਹੁਣ ਜਨਤਾ ਦਾ ਪੈਸਾ ਜਨਤਾ ਦੀ ਸਹਿੂਲੀਅਤ ਉੱਤੇ ਖ਼ਰਚ ਹੋਵੇਗਾ।
ਪੰਜਾਬ ਦੇ ਹਰ ਘਰ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਮਿਲੇਗੀ, ਵਪਾਰਕ ਅਤੇ ਉਦਯੋਗਿਕ ਬਿਜਲੀ ਦਰਾਂ 'ਚ ਕੋਈ ਵਾਧਾ ਨਹੀਂ, ਖੇਤੀਬਾੜੀ ਸਬਸਿਡੀ ਜਾਰੀ ਰਹੇਗੀ।

ਆਪ ਟੀਮ ਹਠੂਰ ਦੇ ਵਲੰਟੀਅਰਾਂ ਨੇ CM ਦੇ ਫੈਸਲੇ ਦਾ ਕੀਤਾ ਸਵਾਗਤ ਖੁਸ਼ੀ ਵਿੱਚ ਵੰਡੇ ਲੱਡੂ!
ਪ੍ਰਧਾਨ ਤਰਸੇਮ ਸਿੰਘ, ਹਰਜੀਤ ਸਿੰਘ, ਅਮਰ ਸਿੰਘ, ਭਾਗ ਸਿੰਘ ਗੋਲੀ, ਸੁਖਵਿੰਦਰ ਸਿੰਘ ਨੰਬਰਦਾਰ,
ਬਲਵਿੰਦਰ ਸਿੰਘ ਬਿੰਦਾ, ਦਰਸ਼ਨ ਸਿੰਘ ਤੂਰ, ਰਾਮਰੱਖਾ ਸਿੰਘ ਰੱਖਾ, ਹਰਪ੍ਰੀਤ ਸਿੰਘ ਵਿਸਾਖਾ, ਗੁਰਚਰਨ ਸਿੰਘ ਰਾਮਗੜ੍ਹੀਆ, ਸਕੱਤਰ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ