ਮੁਸਲਮਾਨ ਭਾਈਚਾਰੇ ਵਿੱਚ ਰੋਜੇ ਦੇ ਦਿਨਾ ਨੂੰ ਪਾਕ ਤੇ ਪਵਿੱਤਰ ਮੰਨਿਆ ਗਿਆ ਹੈ, ਏਹਨਾ ਦਿਨਾਂ ਵਿਚ ਖਾਣ ਪੀਣ ਨੂੰ ਇਕ ਨਿਸਚਿਤ ਸਮੇ ਲਈ ਸਮਾਂਵੱਧ ਕੀਤਾ ਜਾਂਦਾ ਹੈ। ਅਤੇ ਜਿਆਦਾ ਸਮਾ ਅੱਲਾ ਦੀ ਇਬਾਦਤ ਕਰਦਿਆ ਗੁਜਰਦਾ ਹੈ।ਪਿੰਡ ਹਠੂਰ ਦੇ ਨਗਰ ਨਿਵਾਸੀ਼ ਵੀ ਕਾਫੀ ਸਮੇ ਤੋ ਇਸ ਪਾਕ ਪਵਿੱਤਰ ਤਿਉਹਾਰ ਵਿਚ ਸ਼ਰੀਕ ਹੋਣ ਯਤਨਸ਼ੀਲ ਸੀ, ਤੇ ਅੱਜ ਉਹ ਸਮਾਂ ਆ ਗਿਆ, ਜਦੋ ਨਗਰ ਨਿਵਾਸੀ ਨੇ ਇਕੱਠੇ ਹੋਕੇ ਪਿੰਡ ਦੀ ਮਸਜਿਦ ਵਿਚ ਜਾਣ ਲਈ ਚਾਲੇ ਪਾਏ, ਰਸਮ ਅਨੁਸਾਰ ਆਪਣੇ ਨਾਲ ਫਲ ਫਰੂਟ ਅਤੇ ਜੂਸ ਲੇਕੇ ਗਏ, ਜਾਂਦਿਆ ਨੂੰ ਦਸਤਰਖਾਨ ਵਿਸ਼ਿਆ ਹੋਇਆ ਸੀ।ਸਾਰੇ ਨੂੰ ਬਿਠਾਇਆ ਗਿਆ। ਅੱਲਾ ਦੀ ਇਬਾਦਤ ਕਰਦਿਆ ਇਕ ਨਿਸਚਿਤ ਸਮੇ ਤੇ ਨਗਰ ਨਵਾਸੀਆਂ ਨੇ ਮੁਸਲਿਮ ਵੀਰਾਂ ਦਾ ਰੋਜਾ ਖੁਲਵਾਇਆ। ਅਤੇ ਸਾਰਿਆ ਨੇ ਇਕੱਠੇ ਬੈਠਕੇ ਫਲ ਫਰੂਟ ਦਾ ਅਨੰਦ ਮਾਣਿਆ।
No comments:
Post a Comment